Latest News
    9th Punjab State Gatka Championship will be coming soon

ਰਜਿੰਦਰ ਸਿੰਘ ਸੋਹਲ

  • Punjab Gatka Association President

    ਗੁਰੂ ਸਾਹਿਬਾਨ ਦੀ ਵਰੋਸਾਈ ਅਤੇ ਉਹਨਾਂ ਵੱਲੋਂ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਨੂੰ ਭਾਜੜਾਂ ਪਾਉਣ ਵਾਲੀ ਇਸ ਹੁਨਰਮੰਦੀ ਨੇ ਅਜੋਕੇ ਦੌਰ ਵਿੱਚ ਗੱਤਕੇ ਦੀ ਖੇਡ ਦਾ ਰੂਪ ਧਾਰਨ ਕਰਲਿਆ ਹੈ । ਇਸ ਵਿੱਚ ਜਿੱਥੇ ਸਾਡੀ ਵਿਰਾਸਤ ਨੂੰ ਸਾਂਭਣ ਅਤੇ ਪ੍ਰਫੁੱਲਤ ਕਰਨਦੇ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਹੀ ਲੜਕੇ ਅਤੇ ਲੜਕੀਆਂ, ਹਿੰਸਾ ਦੇ ਮੌਜੂਦਾ ਦੌਰ ਵਿੱਚ ਸਵੈ ਰੱਖਿਆ ਵਿੱਚ ਵੀ ਮੁਹਾਰਤ ਹਾਸਲ ਕਰ ਰਹੇ ਹਨ । ਮਾਰਸ਼ਲ ਆਰਟ ਗੱਤਕਾ ਨੂੰ ਇੱਕ ਖੇਡ ਦੇ ਰੂਪ ਵਿੱਚ ਪ੍ਰਫੁੱਲਤ ਕਰਨ ਲਈ ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਮਾਨਤਾ ਦਿਵਾਉਣ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ । ਪੰਜਾਬ ਗੱਤਕਾ ਐਸੋਸੀਏਸ਼ਨ ਦੀ ਸਮੁੱਚੀ ਟੀਮ ਦੇ ਯਤਨਾਂ ਸਦਕਾ ਮੈਂਨੂੰ ਉਮੀਦ ਹੈ ਕਿ ਸਵੈ-ਮਾਨ, ਚੜਦੀ ਕਲਾ ਅਤੇ ਵਿਰਾਸਤ ਨੂੰ ਸਾਂਭਣ ਸਹੇਜਣ ਵਾਲੀ ਇਹ ਖੇਡ ਨੌਜੁਵਾਨਾਂ ਦੀ ਜੀਵਨਸ਼ੈਲੀ ਦਾ ਅੰਗ ਬਨਣ ਦੇ ਨਾਲ ਨਾਲ ਉਹਨਾਂ ਨੂੰ ਸਮਾਜਕ ਕੁਰੀਤੀਆਂ ਅਤੇ ਨਸ਼ਿਆਂ ਵਿਰੁੱਧ ਜੰਗਜੂ ਰਵਈਆ ਅਖ਼ਤਿਆਰ ਕਰਨ ਲਈ ਪ੍ਰੇਰਨਾਸ੍ਰੋਤ ਵੀ ਬਣੇਗੀ।

     

ਸ਼ੁੱਭ ਇੱਛਾਵਾਂ ਸਹਿਤ,

ਪ੍ਰਧਾਨ, ਪੰਜਾਬ ਗੱਤਕਾ ਐਸੋਸੀਏਸ਼ਨ ਪੰਜਾਬ।

ਬਲਜਿੰਦਰ ਸਿੰਘ ਤੂਰ

  • Punjab Gatka Association General Secretary

    ਗਤਕਾ‘ ਕੇਵਲ 3 ਅੱਖਰਾਂ ਦਾ ਸ਼ਬਦ ਨਹੀਂ ਸਗੋਂ ਸਮੁੱਚੀ ਸਿੱਖ ਸ਼ਸਤਰ ਵਿੱਦਿਆ ਦੀ ਪ੍ਰਤੀਨਿਧਤਾ ਕਰਦਾ ਹੈ। ਸਿੱਖ ਸ਼ਸਤਰ ਵਿੱਦਿਆ ਭਾਰਤ ਦੇਸ਼ ਦੀ ਉਹ ਮਹਾਨ ਵਿਰਾਸਤੀ ਕਲਾ ਹੈ ਜਿਸਨੇ ਦੱਬੇ - ਕੁਚਲੇ ਲੋਕਾਂ ਨੂੰ ਸਵੈ - ਮਾਣ ਨਾਲ ਜਿੰਦਗੀ ਜਿਉਣ ਦੀ ਜਾਂਚ ਸਿਖਾਈ। ਗਤਕੇ ਨੂੰ ਕੇਵਲ ਖੇਡ ਸਮਝਣਾ ਜਾਂ ਕੇਵਲ ਯੁੱਧ ਕਲਾ ਨਾਲ ਜੋੜਨਾ ਉਸਦੇ ਵਿਸ਼ਾਲ ਘੇਰੇ ਨੂੰ ਸੰਕੁਚਿਤ ਕਰਨ ਦੇ ਸਮਾਨ ਹੈ। ਗਤਕੇ ਦੀ ਸਿਖਲਾਈ ਪੈਂਤਰੇ ਨਾਲ ਸ਼ੁਰੂ ਹੁੰਦੀ ਹੈ ਅਤੇ ਮਨੁੱਖ ਦੀ ਜੀਵਨ ਸ਼ੈਲੀ ਵਿੱਚ ਉਸਦਾ ਪ੍ਰਤੀਬਿੰਬ ਨਜ਼ਰ ਆਉਂਦਾ ਹੈ। ਸਮੇਂ ਦੇ ਮਹੱਤਵ ਨੂੰ ਸਮਝਣਾ, ਸਹੀ ਸਮੇਂ 'ਤੇ ਸਹੀ ਫੈਸਲਾ ਲੈਣਾ, ਕਿਸੇ ਦਾ ਹੱਕ ਨਾ ਮਾਰਨਾ, ਬੁਰਾਈ ਅੱਗੇ ਨਾ ਝੁਕਣਾ, ਸਾਦਾ ਜੀਵਨ ਅਤੇ ਉੱਚੇ ਵਿਚਾਰ ਵਾਲਾ ਜੀਵਨ ਜਿਉਣ ਦੇ ਗੁਣ ਇੱਕ ਗਤਕਾਬਾਜ ਵਿੱਚ ਸਹਿਜੇ ਹੀ ਆ ਜਾਂਦੇ ਹਨ। ਹਰ ਤਰ੍ਹਾਂ ਦੇ ਭੇਦ - ਭਾਵ, ਰੰਗ, ਨਸਲ, ਜਾਤ - ਪਾਤ, ਅਮੀਰ - ਗਰੀਬ ਦੇ ਵਖਰੇਵੇਂ ਤੋਂ ਉੱਪਰ ਉੱਠਕੇ ਸਿੱਖ ਗੁਰੂ ਸਾਹਿਬਾਨ ਵੱਲੋਂ ਮਨੁੱਖਤਾ ਲਈ ਬਖਸ਼ੀ ਅਨਮੋਲ ਦਾਤ ਨੂੰ ਸੰਭਾਲਣ ਦੀ ਲੋੜ ਹੈ। ਆਓ ਗਤਕੇ ਨੂੰ ਆਪਣੇ ਜੀਵਨ ਵਿੱਚ ਸ਼ਾਮਿਲ ਕਰੀਏ।                                                                             

ਸ਼ੁੱਭ ਇੱਛਾਵਾਂ ਸਹਿਤ,

ਜਨਰਲ ਸਕੱਤਰ, ਪੰਜਾਬ ਗੱਤਕਾ ਐਸੋਸੀਏਸ਼ਨ ਪੰਜਾਬ।

ਭੂਮਿਕਾ (Introduction)

ਗਤਕਾ ਇਕ ਭਾਰਤੀ ਪ੍ਰਾਚੀਨ ਮਾਰਸ਼ਲ ਆਰਟ ਹੈ ਜੋ ਸਿੱਖ ਇਤਿਹਾਸਨਾਲ ਸੰਬੰਧਤ ਹੈ ਅਤੇ ਰਵਾਇਤੀ ਸਿੱਖ ਸ਼ਸਤਰ ਵਿੱਦਿਆ ਦਾ ਇੱਕ ਅਨਿੱਖੜਵਾਂਅੰਗ ਹੈ। ਇਸ ਸਵੈ-ਰੱਖਿਆਤਮਕ ਇਤਿਹਾਸਕ ਕਲਾ ਨੂੰ ਛੇਵੇਂ ਗੁਰੂ ਸ੍ਰੀ ਗੁਰੂਹਰਿਗੋਬਿੰਦ ਸਾਹਿਬ ਜੀ ਦੀ ਸਰਪ੍ਰਸਤੀ ਹਾਸਿਲ ਹੈ । ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਯੁੱਧ ਕਲਾ ਨੂੰ ਸਿੱਖਾਂ ਲਈ ਲਾਜ਼ਮੀ ਕਰਕੇ ਸਦਾ ਲਈਅਨਿੱਖੜਵਾਂ ਅੰਗ ਬਣਾ ਦਿੱਤਾ। | ਗਤਕਾ ਦੋ ਜਾਂ ਦੋ ਤੋਂ ਵੱਧ ਖਿਡਾਰੀਆਂ ਵਿਚਾਲੇ ਲੜਾਈ ਦੀ ਇੱਕ ਸ਼ੈਲੀਹੈ, ਜਿਸ ਵਿਚ ਲਕੜੀ ਦੀਆਂ ਸੋਟੀਆਂ ਅਤੇ ਚਮੜੇ ਦੀ ਢਾਲ ਨੂੰ ਵਰਤਿਆ ਜਾਂਦਾ ਹੈ। ਮੌਜੂਦਾ ਗਤਕਾ ਖੇਡ ਨੂੰ 19ਵੀਂ ਸਦੀ ਵਿਚ ਵਿਕਸਿਤ ਕੀਤਾ ਗਿਆ ਸੀ।

ਭਾਰਤ ਵਿਚ ਪਿਛਲੀਆਂ ਕੁਝ ਸਦੀਆਂ ਦੌਰਾਨ ਸਮਾਜਕ ਢਾਂਚੇ ਵਿਚ ਹੋਏ ਕੁਝ ਵੱਡੇ ਬਦਲਾਵਾਂ ਕਾਰਨ ਇਸ ਮਹਾਨ ਕਲਾ ਦਾ ਰੂਪ ਲਗਭਗ ਖਤਮ ਹੋ ਗਿਆ ਸੀ, ਪਰ ਵਿਸ਼ਵ ਗਤਕਾ ਫੈਡਰੇਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਨੇ ਇਸ ਪ੍ਰਾਚੀਨ ਮਾਰਸ਼ਲ ਆਰਟ ਨੂੰ ਮੁੜ ਸੁਰਜੀਤ ਕਰਨ ਮਾਨਕੀਕਰਨ ਅਤੇ ਮਾਨਤਾ ਦੇਣ ਲਈ ਮਹੱਤਵਪੂਰਨ ਪਹਿਲਕਦਮੀਆਂ ਕੀਤੀਆਂ ਹਨ ਅਤੇ ਗਤਕਾ ਖੇਡ ਨੇ ਤਰੱਕੀ ਕਰਕੇ ਭਾਰਤ ਦੀਆਂ ਹੋਰ ਮਾਨਤਾ ਪ੍ਰਾਪਤ ਖੇਡਾਂ ਵਿਚ ਇਕ ਮਹੱਤਵਪੂਰਨ ਸਥਾਨ ਬਣਾਇਆ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਕ ਖੇਡ ਦੇ ਰੂਪ ਵਿਚਗਤਕੇ ਦੀ ਢੁੱਕਵੀਂ ਮਾਨਤਾ, ਅਹੁਦਾ ਅਤੇ ਵਿਕਾਸ ਗਤਕਾ ਫੈਡਰੇਸ਼ਨ ਆਫਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦਾ ਇੱਕੋ ਇੱਕ ਉਦੇਸ਼ ਹੈ।ਗਤਕਾ ਖੇਡ. ਲਈ ਤੈਅ ਸ਼ੁਦਾ ਵਿਸਥਾਰਪੂਰਵਕ ਅੰਤਰਰਾਸ਼ਟਰੀ ਨਿਯਮ (International Rules) ਕਾਨੂੰਨੀ ਤੌਰ 'ਤੇ ਅਤੇ ਅਧਿਕਾਰਕ ਤੌਰ 'ਤੇ ਪ੍ਰਸਿੱਧ ਗਤਕਾ ਮਾਸਟਰਾਂ ਦੇਯੋਗ ਮਾਰਗ-ਦਰਸ਼ਨ ਅਤੇ ਸਲਾਹ ਦੇ ਦੁਆਰਾ ਤਿਆਰ ਕੀਤੇ ਗਏ ਹਨ।

ਜਿਨ੍ਹਾਂ ਵਿਚ ਖੇਡਾਂ ਅਤੇ ਕਾਨੂੰਨ ਦੇ ਮਾਹਿਰ, ਹੋਰ ਮਾਰਸ਼ਲ ਆਰਟ ਦੇ ਮਾਹਿਰ ਵਿਅਕਤੀ ਸ਼ਾਮਿਲ ਹਨ। ਪੰਜਾਬ ਗਤਕਾ ਐਸੋਸੀਏਸ਼ਨ, ਵਰਲਡ ਗਤਕਾ ਫੈਡਰੇਸ਼ਨ ਅਤੇ ਗਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਤਿਆਰ ਗਤਕਾ ਨਿਯਮਾਂਵਲੀ ਦਾ ਪੰਜਾਬੀ ਅਨੁਵਾਦ ਕਰਨ ਵਿਚ ਫਖ਼ਰ ਮਹਿਸੂਸ ਕਰਦੀ ਹੈ ਅਤੇ ਆਸ ਹੈ ਕਿ ਇਹ ਪੰਜਾਬ ਦੇਗਤਕਾ ਖਿਡਾਰੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ।

Gallery

Let's Play Gatka

Video Gallery

Let's Play Gatka

News & Press Coverages