ਪਹਿਰਾਵਾ (ਪੁਰਸ਼ ਅਤੇ ਔਰਤਾਂ)
ਟੀਮ/ਪ੍ਰਤੀਯੋਗੀ ਨੂੰ ਸਪੋਰਟਸ ਪ੍ਰਤੀਯੋਗਤਾ ਲਈ ਨਿਰਧਾਰਤ ਡਰੈਸ ਪਹਿਨਣੀ ਜ਼ਰੂਰੀ ਹੈ, ਪਰ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਦੇ ਦੌਰਾਨ, ਪ੍ਰਤੀਭਾਗੀਆਂ ਨੂੰ ਰਵਾਇਤੀ ਕੱਪੜੇ (ਬਾਣਾ) ਪਹਿਨਣੇ ਚਾਹੀਦੇ ਹਨ।
1. ਕੱਪੜੇ :
ਪ੍ਰਤੀਯੋਗੀ ਲਈ ਹਲਕੇ ਸਪੋਰਟਸ ਬੂਟ, ਜੁਰਾਬਾਂ, ਟੀ-ਸ਼ਰਟ, ਲੋਅਰ ਜਾਂਟਰੈਕ ਸੂਟ ਪਹਿਨਣਾ ਜ਼ਰੂਰੀਹੈ। ਖਿਡਾਰੀ ਹਾਫ਼ ਪੈਂਟ, ਕੈਪਰੀ ਜਾਂ ਨਿੱਕਰ ਨਹੀਂ ਪਾਸਕਦਾ। ਮੁਕਾਬਲੇ ਦੇ ਦੌਰਾਨ ਖਿਡਾਰੀਆਂ ਨੂੰ ਲਾਲ ਜਾਂ ਨੀਲੇ ਰੰਗ ਦੀ ਜਾਕਟ ਜਾਂ ਚੈਸਟ ਗਾਰਡ ਪਾਉਣ ਲਈ ਦਿੱਤਾ ਜਾਵੇਗਾ। ਜਿਸ ਉਤੇ ਪ੍ਰਤੀਯੋਗਤਾ ਜਾਂ ਆਯੋਜਕਾਂ ਦੁਆਰਾ ਲੋਗੋ ਲਗਾਇਆ ਜਾ ਸਕਦਾ ਹੈ। ਲੱਕ ਉਪਰ ਸਪੱਸ਼ਟ ਤੌਰ ਤੇ ਬੈਲਟ ਲਾਈਨ ਨੂੰ ਦਰਸਾਉਣ ਲਈ ਇਕ ਕਪੜਾ (ਕਮਰਕੱਸਾ) ਬੰਨਿਆ ਜਾਵੇਗਾ। ਜੋ ਕਿ ਖਿਡਾਰੀ ਆਪਣਾਵੀ ਵਰਤ ਸਕਦਾ ਹੈ ਅਤੇ ਆਯੋਜਕ ਵੀ ਦੇ ਸਕਦੇ ਹਨ।
2. ਸੁਰੱਖਿਆ :
2.1 ਹੈੱਡ ਗਾਰਡ ਲਾਜ਼ਮੀ ਹੋਵੇਗਾ। ਜੇਕਰ ਕੋਈ ਖਿਡਾਰੀ ਦਸਤਾਰ/ਪਗੜੀ/ ਦੁਮਾਲਾ ਸਜਾਉਂਦਾ ਹੈ ਤਾਂ ਉਹ ਉਸ ਉੱਪਰ ਹੀ ਫੇਸ-ਗਾਰਡ ਪਾ ਸਕਦਾ ਹੈ।
2.2 ਦੁਮਾਲਾ ਜਾਂ ਦਸਤਾਰ ਉਤਾਰਨ ਦੀ ਜ਼ਰੂਰਤ ਨਹੀਂ।.
2.3 ਇਕ ਖਿਡਾਰੀ ਮੁਕਾਬਲੇ/ਸ਼ਸਤਰਾਂ ਦੇ ਪ੍ਰਦਰਸ਼ਨ ਦੇ ਸਮੇਂ ਐਨਕ ਲਗਾ ਸਕਦਾ ਹੈ।
2.4 ਇਕ ਖਿਡਾਰੀ ਰਬੜ/ਚਮੜੇ ਦੇ ਦਸਤਾਨੇ ਪਹਿਨ ਸਕਦਾ ਹੈ(ਆਯੋਜਕਾਂਦੁਆਰਾ ਮੁਹੱਈਆ ਨਹੀਂ ਕੀਤੇ ਜਾਂਦੇ।
2.5 ਸਾਰੇ ਪੁਰਸ਼ ਖਿਡਾਰੀਆਂ ਲਈL-guard ਪਹਿਨਣਾ ਜ਼ਰੂਰੀ ਹੈ।(ਆਯੋਜਕਾਂ ਦੁਆਰਾ ਨਹੀਂ ਦਿੱਤਾ ਜਾਵੇਗਾ।
2.6 ਇਕ ਖਿਡਾਰੀ Leg-guard, Arm guard, elbow guard, knee guard ਪਹਿਨ ਸਕਦਾ ਹੈ। ਆਯੋਜਕਾਂ ਦੁਆਰਾ ਮੁਹੱਈਆ ਨਹੀਂਕਰਾਇਆ ਜਾਂਦਾ) ਜੋ ਵਿਰੋਧੀ ਨੂੰ ਨੁਕਸਾਨ ਨਾ ਪਹੁੰਚਾ ਸਕੇ।
3. ਮਨਾਹੀ ਵਾਲੀਆਂ ਚੀਜ਼ਾਂ :
3.1 ਕੋਈ ਵੀ ਖਿਡਾਰੀ ਕੜਾ, ਕੰਘਾ ਅਤੇ ਕ੍ਰਿਪਾਨ ਤੋਂ ਇਲਾਵਾ ਕੋਈ ਹੋਰ ਵਸਤੂ ਨਹੀਂ ਪਹਿਨ ਸਕਦਾ।
3.2 ਕਿਰਪਾਨ/ਸ੍ਰੀ ਸਾਹਿਬ ਜੇ ਕਿਸੇ ਦੀ ਖਿਡਾਰੀ ਵੱਲੋਂ ਪਹਿਨੀ ਜਾਂਦੀ ਹੈ ਤਾਂ ਉਹ 6 ਇੰਚ ਤੋਂ ਵੱਧ ਨਹੀਂ ਹੋਣੀ ਚਾਹੀਦੀ।
3.3 ਮੁਕਾਬਲੇ ਦੌਰਾਨ ਕਿਰਪਾਨ/ਸ੍ਰੀ ਸਾਹਿਬ ਦੀ ਦੁਰਵਰਤੋਂ ਦੇ ਨਤੀਜੇਵਜੋਂ ਖਿਡਾਰੀਵਿਰੁੱਧ ਕਾਰਵਾਈ ਹੋਵੇਗੀ।
3.4 ਕੋਈ ਖਿਡਾਰੀ ਕਿਸੇ ਵੀ ਕਿਸਮ ਦੀ ਕੋਈ ਚੀਜ਼, ਗਹਿਣੇ ਆਦਿ ਨਹੀਂ ਪਹਿਨ ਸਕਦਾਜੋ ਵਿਰੋਧੀ ਦੇ ਲਈ ਨੁਕਸਾਨ ਦੇਹ ਸਿੱਧ ਹੋਵੇ ਜਾਂ ਖੁਦ ਲਈਅਸੁਵਿਧਾ ਦਾ ਕਾਰਨ ਬਣੇ। ਖੇਡਣ ਸਮੇਂ ਖਿਡਾਰੀ ਦਾ ਪਹਿਰਾਵਾ ਨਿਰਧਾਰਤ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ। ਡਰੈਸ ਇਨਫਰੈਕਸ਼ਨਸ (Dress Infractions) ਇਕ ਰੈਫਰੀ ਕਿਸੇ ਵੀ ਖਿਡਾਰੀ ਨੂੰ ਮੁਕਾਬਲੇ ਤੋਂ ਬਾਹਰ ਕੱਢ ਸਕਦਾ ਹੈਜੇਕਰ ਉਸਨੇ ਫੇਸਗਾਰਡ ਅਤੇ ਅੰਦਰੂਨੀ ਗਾਰਡ ਨਾ ਪਹਿਨਿਆ ਹੋਵੇ (ਅੰਦਰੁਨੀ ਗਾਰਡ ਕੇਵਲ ਪੁਰਸ਼ਾਂ ਲਈ) ਜਾਂ ਸਹੀ ਢੰਗ ਨਾਲ ਕੱਪੜੇ ਨਾਪਾਏ ਗਏ ਹੋਣ। ਔਰਤਾਂ ਸੁਰੱਖਿਆ ਲਈ ਬਰੈਸਟ ਗਾਰਡ ਪਹਿਨਸਕਦੀਆਂ ਹਨ।(ਆਯੋਜਕ ਦੁਆਰਾ ਮੁਹੱਈਆ ਨਹੀਂ ਕੀਤੇ ਜਾਣਗੇ।ਮੁਕਾਬਲੇ ਦੌਰਾਨ ਕਿਸੇ ਖਿਡਾਰੀ ਦੇ ਸਾਜ਼ ਸਾਮਾਨ ਜਾਂ ਕੱਪੜੇ ਖਰਾਬ ਹੋਣਦੀ ਸਥਿਤੀ ਵਿਚ, ਰੈਫਰੀ ਮੁਕਾਬਲੇ ਨੂੰ ਰੋਕ ਸਕਦਾ ਹੈ। ਰੈਫਰੀ ਦੀਆਗਿਆ ਨਾਲ ਖਰਾਬ ਕੱਪੜਿਆਂ ਨੂੰ ਬਦਲਿਆ ਜਾ ਸਕਦਾ ਹੈ। ਇਹ ਜ਼ਰੂਰੀ ਹੈ ਕਿ ਬਦਲੀ ਹੋਈ ਡਰੈਸ ਨਿਯਮਾਂ ਦੇ ਅਨੁਸਾਰ ਹੋਵੇ।
3.5 ਟੀਮ/ਪ੍ਰਤੀਯੋਗੀ ਲਈ ਸੰਬੰਧਿਤ ਗਤਕਾ ਫੈਡਰੇਸ਼ਨ/ਐਸੋਸੀਏਸ਼ਨ ਅਤੇ ਗਤਕਾ ਈਵੈਂਟ ਦੇ ਨਿਰਧਾਰਿਤ ਲੋਗੋ ਅਤੇ ਪਹਿਰਾਵੇ/ਪਹਿਰਾਵੇ ਤੇਸਪਾਂਸਰ ਦੇ ਨਾਂ ਵਾਲੀ ਡਰੈੱਸ ਲਾਜ਼ਮੀ ਹੈ। ਖਿਡਾਰੀ ਗਤਕਾਫੈਡਰੇਸ਼ਨ/ਆਯੋਜਕਾਂ ਦੀ ਅਗਾਊਂ ਪ੍ਰਵਾਨਗੀ ਤੋਂ ਬਿਨਾਂ ਕਿਸੇ ਲੋਗੋ ਜਾਂ ਇਸ਼ਤਿਹਾਰਵਾਲੇ ਕੱਪੜੇ ਨਹੀਂ ਪਹਿਨ ਸਕਦਾ। ਪਛਾਣ ਕਾਰਡ ਦੇ ਬਗੈਰ ਕੋਈ ਵੀ ਖਿਡਾਰੀ ਕਿਸੇ ਵੀ ਮੁਕਾਬਲੇ ਵਿਚਹਿੱਸਾ ਨਹੀਂ ਲੈ ਸਕਦਾ।ਇਕ ਖਿਡਾਰੀ ਜੋ ਉਪਰੋਕਤ ਨਿਯਮਾਂ ਦੀ ਪਾਲਣਾ ਨਹੀਂ ਕਰਦਾ, ਉਸਨੂੰਅਯੋਗਠਹਿਰਾਇਆ ਜਾਵੇਗਾ।ਇਕ ਖਿਡਾਰੀ ਫਾਈਟ ਤੋਂ ਬਾਅਦ ਵਰਤਿਆ ਜਾਣ ਵਾਲਾ ਸਾਰਾ ਸਾਮਾਨਜਿਵੇਂ ਫੇਸ ਗਾਰਡ, ਸਟਿਕ, ਫਰੀ, ਜੈਕਟ ਆਦਿ ਪ੍ਰਬੰਧਕਾਂ ਨੂੰ ਵਾਪਿਸਕਰੇਗਾ।ਕਿਰਪਾਨ/ਸ੍ਰੀ ਸਾਹਿਬ (ਸਿਰਫ ਅੰਮ੍ਰਿਤਧਾਰੀ ਖਿਡਾਰੀਆਂ ਲਈ) ਨੂੰ ਇਸ ਤਰੀਕੇ ਨਾਲ ਕੋਲ ਰੱਖਣਾ ਚਾਹੀਦਾ ਹੈ ਕਿ ਇਹ ਮੁਕਾਬਲੇ ਵਿਚ ਰੁਕਾਵਟਨਾਪਾਵੇ।ਮੁਕਾਬਲੇ ਤੋਂ ਪਹਿਲਾਂ ਪਲੇਅਰ ਆਪਣੀ ਬੈਲਟ(ਕਮਰਕੱਸਾ), ਜੁੱਤੀਆਂ, ਫੇਸਗਾਰਡ ਅਤੇ ਬਾਕੀ ਸਾਰੇ ਸਾਮਾਨ ਨੂੰ ਚੰਗੀ ਤਰ੍ਹਾਂ ਚੈੱਕ ਕਰੇਗਾ। ਖੇਡਖੇਤਰ ਵਿਚ ਉਪਰੋਕਤ ਵਸਤਾਂ ਸਹੀ ਨਾਹੋਣ ਦੀ ਸੂਰਤ ਵਿੱਚ ਮੁਕਾਬਲੇ ਨੂੰਰੋਕ ਕੇ ਰੈਫਰੀ ਠੀਕ ਕਰ ਸਕਦਾ ਹੈ ਜਾਂ ਠੀਕ ਕਰਨ ਲਈ ਕਹਿ ਸਕਦਾ ਹੈ।
4. ਆਫੀਸ਼ੀਅਲਜ਼ ਲਈ ਡਰੈਸ (ਸਪੋਰਟਸ ਟੂਰਨਾਮੈਂਟ) :
4.1 ਗਤਕਾ ਸਪੋਰਟਸ ਮੁਕਾਬਲੇ ਦੌਰਾਨ ਸਾਰੇ ਅਧਿਕਾਰੀ ਪੁਰਸ਼ ਅਤੇ ਇਸਤਰੀਆਂ) ਹਲਕੇ ਸਲੇਟੀ ਰੰਗ ਦੀ ਪੈਂਟ, ਵਾਈਟ ਕਮੀਜ਼, ਸਪੋਰਟਸਜੁੱਤੇ ਅਤੇ ਨੇਵੀ ਬਲੂ ਪਗੜੀ/ਕੈਪ ਪਹਿਨਣਗੇ। ਪਰ ਉਹ ਵਿਰਸਾ ਸੰਭਾਲ, ਗਤਕਾ ਟੂਰਨਾਮੈਂਟ ਦੇ ਦੌਰਾਨ ਪਰੰਪਰਾਗਤ ਪਹਿਰਾਵੇਪਹਿਨਣਗੇ।ਉਹ ਸੰਗਠਨ/ਐਸੋਸੀਏਸ਼ਨ ਦੇ ਲੋਗੋ, ਸਪਾਂਸਰ ਦੇ ਲੋਗੋ ਵਾਲੇਕੱਪੜੇ ਵੀ ਪਹਿਨ ਸਕਦੇ ਹਨ, ਜੋ ਆਯੋਜਕਾਂ ਦੁਆਰਾ ਨਿਰਧਾਰਤ ਕੀਤੇਗਏ ਹੋਣ। ਸਰਦੀਆਂ ਦੇ ਮੌਸਮ ਵਿਚ ਟਾਈ ਨਾਲ ਬਲੇਜ਼ਰ/ਕੋਟ(ਨੀਲਾ) ਪਹਿਨਿਆਜਾਵੇਗਾ।ਮਹਿਲਾ ਅਧਿਕਾਰੀ ਸਲਵਾਰ ਸੂਟ ਵੀ ਪਾਸਕਦੇ ਹਨ।ਨੀਲੇ ਬਲੇਜ਼ਰ ਨਾਲਸਪੋਰਟਸ ਬੂਟ ਪਾਏ ਜਾ ਸਕਦੇ ਹਨ।