ਖਿਡਾਰੀ ਲਈ ਨਿਯਮ ਅਤੇ ਸ਼ਰਤਾਂ:
1. ਰਜਿਸਟਰੇਸ਼ਨ ਫਾਰਮ ਵਿੱਚ ਮੇਰੇ ਵੱਲੋਂ ਭਰੀ ਗਈ ਜਾਣਕਾਰੀ ਬਿਲਕੁਲ ਸਹੀ/ਦਰੁਸਤ ਹੈ ਅਤੇ ਇਸ ਵਿੱਚ ਕਿਸੇ ਪ੍ਰਕਾਰ ਦੀ ਤਰੁੱਟੀ ਸੰਬੰਧੀ ਮੈਂ ਖੁਦ ਜਿੰਮੇਵਾਰ ਹੋਵਾਂਗਾ/ਹੋਵਾਂਗੀ।
2. ਮੈਂ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਹੀ ਭਾਗ ਲਵਾਂਗਾ/ਲਵਾਂਗੀ ।ਕਿਸੇ ਹੋਰ ਐਸੋਸੀਏਸ਼ਨ ਜਾਂ ਅਦਾਰੇ ਵੱਲੋਂ ਕਰਵਾਏ ਮੁਕਾਬਲਿਆਂ ਵਿੱਚ ਭਾਗ ਲੈਣ ਤੇ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਬਿਨਾਂ ਦੱਸੇ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।
3. ਮੈਂ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ ਬਣਾਏ ਗਏ ਸਾਰੇ ਨਿਯਮਾਂ ਨੂੰ ਮੰਨਣ ਦਾ ਪਾਬੰਦ ਹੋਵਾਂਗਾ/ਹੋਵਾਂਗੀ।
4. ਮੈਂ ਕਿਸੇ ਵੀ ਤਰ੍ਹਾਂ ਦੇ ਨਸ਼ੇ ਦਾ ਸੇਵਨ ਨਹੀਂ ਕਰਾਂਗਾ/ਕਰਾਂਗੀ।
5. ਮੇਰੇ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੈਰ-ਸੰਵਿਧਾਨਿਕ ਗਤੀਵਿਧੀ ਨਹੀਂ ਕੀਤੀ ਜਾਵੇਗੀ ਅਤੇ ਜੇਕਰ ਅਜਿਹਾ ਕਰਦਾ/ਕਰਦੀ ਹਾਂ ਤਾਂ ਉਸ ਲਈ ਮੈਂ ਖੁਦ ਜਿੰਮੇਵਾਰ ਹੋਵਾਂਗਾ/ਹੋਵਾਂਗੀ। ਐਸੋਸੀਏਸ਼ਨ ਦਾ ਇਸ ਨਾਲ ਕੋਈ ਸਬੰਧ ਨਹੀਂ ਹੋਵੇਗਾ।
6. ਮੈਂ ਆਪਣੇ ਸਾਥੀ ਖਿਡਾਰੀ, ਰੈਫਰੀ/ਜੱਜ ਸਾਹਿਬਾਨ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਸਮੂਹ ਮੈਂਬਰ ਸਾਹਿਬਾਨ ਜਾਂ ਅਹੁਦੇਦਾਰ ਸਾਹਿਬਾਨ ਦਾ ਸਨਮਾਨ ਕਰਾਂਗਾ/ਕਰਾਂਗੀ।
7. ਮੈਂ ਸਪੋਰਟਸ ਅਥਾਰਟੀ ਆਫ ਇੰਡੀਆ ਅਤੇ ਇੰਡੀਅਨ ਓਲੰਪਿਕ ਐਸੋਸੀਏਸ਼ਨ ਵੱਲੋਂ ਬਣਾਏ ਸਪੋਰਟਸ ਕੋਡ ਐਂਡ ਕੰਡਕਟ ਨੂੰ ਮੰਨਦਾ/ਮੰਨਦੀ ਹਾਂ।
8. ਐਸੋਸੀਏਸ਼ਨ ਵੱਲੋਂ ਮੇਰੀ ਫੋਟੋ ਅਤੇ ਜੋ ਜਾਣਕਾਰੀ ਮੇਰੇ ਵੱਲੋਂ ਫਾਰਮ ਵਿੱਚ ਭਰੀ ਗਈ ਹੈ ਉਸ ਨੂੰ ਵਰਤਣ ਤੇ ਮੈਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।